Breaking News
Home / ਸਿੱਖੀ ਖਬਰਾਂ / ਸਾਖੀ ਭਾਈ ਸਾਧੂ ਤੇ ਰੂਪਾ ਜੀ ਸਭ ਨਾਲ ਸ਼ੇਅਰ ਕਰੋ ਜੀ

ਸਾਖੀ ਭਾਈ ਸਾਧੂ ਤੇ ਰੂਪਾ ਜੀ ਸਭ ਨਾਲ ਸ਼ੇਅਰ ਕਰੋ ਜੀ

ਸਾਖੀ ਭਾਈ ਸਾਧੂ ਤੇ ਰੂਪਾ ਜੀ। “ਡਰੋਲੀ ਪਿੰਡ ਦੇ ਰਹਿਣ ਵਾਲੇ ਭਾਈ ਸਾਧੂ ਦਾ ਵਿਆਹ ਇਕ ਗੁਰਸਿਖ ਪਰਿਵਾਰ ਦੀ ਗੁਰਸਿਖ ਲੜਕੀ ਨਾਲ ਹੋਣਾ ਸੀ। ਭਾਈ ਸਾਧੂ ਬਰਾਤ ਲੈ ਗੁਰਸਿਖ ਲੜਕੀ ਨੂੰ ਵਿਆਹ ਕਿ ਲਿਆ ਰਿਹਾ ਸੀ। ਸਭ ਦੇ ਮਨ ਖੁਸ਼ੀਆਂ ਨਾਲ ਗਦ ਗਦ ਹੋਏ ਪਏ ਸਨ। ਇਨ੍ਹਾਂ ਸਭਨਾਂ ਵਿਚ ਜੇ ਕਿਸੇ ਦੇ ਮਨ ਵਿਚ ਤੌਖਲਾ ਸੀ ਇਕ ਉਦਾਸੀ ਸੀ ਤਾਂ ਉਸ ਗੁਰਸਿਖ ਲੜਕੀ ਵਿਚ ਕਿਉਂ ਕਿ ਉਸ ਦਾ ਹੋਣ ਵਾਲਾ ਸਾਹੁਰਾ ਪਰਿਵਾਰ ਸਰਵਰੀਏ ਪੀਰ ਨੂੰ ਮੰਨਣ ਵਾਲਾ ਸੀ। ਬੀਬੀ ਨੂੰ ਇਹੀ ਡਰ ਭੈ ਸਿ ਕਿ ਪਤਾ ਨਹੀਂ ਮੇਰਾ ਸਹੁਰਾ ਪਰਿਵਾਰ ਮੈਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਦੇਵੇਗਾ ਜਾਂ ਨਹੀਂ। ਜਿਸ ਰਸਤੇ ਡੋਲੀ ਜਾ ਰਹੀ ਸੀ ਉਥੇ ਲਾਗੇ ਹੀ ਕਿਸੇ ਪਿੰਡ ਵਿੱਚ ਗੁਰੂ ਸਾਹਿਬ ਆਏ ਹੋਏ ਸਨ। ਬੀਬੀ ਨੇ ਡੋਲੀ ਚੁੱਕਣ ਵਾਲਿਆਂ ਨੂੰ ਵਾਸਤਾ ਪਾਇਆ ਕਿ ਮੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾ ਲਿਆਓ। ਉਨ੍ਹਾਂ ਨੇ ਬੀਬੀ ਦਾ ਤਰਲਾ ਮੰਨ ਲਿਆ ਤਾ ਡੋਲੀ ਗੁਰੂ ਸਾਹਿਬ ਵੱਲ ਨੂੰ ਮੋੜ ਲਈ। ਬੀਬੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਨੀਰ ਵਹਾ ਵਹਾ ਗੁਰੂ ਸਾਹਿਬ ਦੇ ਚਰਨ ਧੋ ਦਿੱਤੇ। ਇਧਰ ਜਦੋ ਸਾਧੂ ਨੂੰ ਪਤਾ ਲੱਗਾ ਕਿ ਉਸ ਦੀ ਹੋਣ ਵਾਲੀ ਪਤਨੀ ਕਿਸੇ ਹੋਰ ਪਾਸੇ ਨੂੰ ਚਲੀ ਗਈ ਹੈ ਤਾਂ ਉਹ ਗੁੱਸੇ ਨਾਲ ਤਲਵਾਰ ਹੱਥ ਵਿਚ ਲੈਕੇ ਉਸੇ ਪਾਸੇ ਹੀ ਚੱਲ ਪਿਆ। ਮੰਨ ਵਿਚ ਗੁੱਸੇ ਵਾਲੇ ਭਾਵ ਬਣਾਉਂਦਾ ਜਾ ਰਿਹਾ ਹੈ। ਮੂੰਹ ਅਤੇ ਅੱਖਾਂ ਗੁੱਸੇ ਨਾਲ ਲਾਲ ਹਨ। ਜਦ ਗੁਰੂ ਸਾਹਿਬ ਦੇ ਦਰਬਾਰ ਵਿਚ ਪਹੁੰਚਾ ਤਾਂ ਕੀ ਦੇਖਦਾ ਹੈ ਕਿ ਉਸ ਦੀ ਹੋਣ ਵਾਲੀ ਪਤਨੀ ਗੁਰੂ ਸਾਹਿਬ ਦੇ ਚਰਨਾਂ ਵਿਚ ਬੈਠੀ ਹੈ। ਇਕ ਵੱਖਰਾ ਨਜਾਰਾ ਬਣ ਰਿਹਾ ਹੈ। ਜਿਸ ਨੂੰ ਦੇਖ ਭਾਈ ਸਾਧੂ ਅਸਚਰਜ ਹੋਇਆ। ਚਿੱਤ ਨੂੰ ਠੰਡ ਪਈ। ਅਨੰਦ ਜਿਹਾ ਆਇਆ ਬਸ ਕੀ ਸੀ। ਆਕੜਾਂ ਤੇ ਗੁੱਸੇ ਨਾਲ ਭਰਿਆ ਆਇਆ ਧੜਮ ਕਰਦੀ ਗੁਰੂ ਸਾਹਿਬ ਦੇ ਚਰਨੀਂ ਡਿੱਗਾ ਅਤੇ ਬਖਸ਼ ਲਵੇ ਬਖਸ਼ ਲਵੋ ਦੀਆਂ ਅਰਜਾਂ ਕੀਤੀਆਂ। ਭਾਈ ਸਾਧੂ ਵੀ ਸਿੱਖ ਬਣ ਗਿਆ ਅਤੇ ਸਿੱਖੀ ਕਮਾਉਣ ਦਾ ਮਨ ਬਣਾ ਲਿਆ। ਜਦ ਦੋਵੇਂ ਜੀਅ ਘਰ ਪਹੁੰਚੇ ਤਾਂ ਪੁਰਾਤਨ ਰਵਾਇਤਾਂ ਅਨੁਸਾਰ ਮਾਂ ਬਾਪ ਨੇ ਸਰਵਰੀਏ ਪੀਰ ਦੀ ਸਮਾਧ ਤੇ ਮੱਥਾ ਟੇਕਣ ਲਈ ਕਿਹਾ ਪਰ ਭਾਈ ਸਾਧੂ ਨੇ ਮੱਥਾ ਤਾਂ ਕੀ ਟੇਕਣਾ ਸੀ। ਸਗੋਂ ਸਰਵਰੀਏ ਦੇ ਲੱਤ ਕੱਢ ਮਾਰੀ। ਅਤੇ ਨਾਲ ਹੀ ਸਰਵਰੀਏ ਦੀ ਸਮਾਧ ਵੀ ਭੰਨ ਦਿੱਤੀ। ਜਿਸ ਤੋਂ ਬਾਅਦ ਕਾਫੀ ਵਿਰੋਧ ਹੋਇਆ। ਪਰਿਵਾਰ ਨੇ ਘਰੋਂ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਭਾਈ ਸਾਧੂ ਜੀ ਆਪਣੇ ਪ੍ਰਣ ਤੇ ਪੱਕੇ ਰਹੇ। ਸਮਾਂ ਪਾਕੇ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਇਨ੍ਹਾਂ ਘਰ ਸੰਤਾਨ ਨੇ ਜਨਮ ਲਿਆ ਜਿਸ ਦਾ ਨਾਮ ਗੁਰੂ ਸਾਹਿਬ ਨੇ ਰੂਪ ਚੰਦ ਰੱਖਿਆ। ਪੁੱਤ ਥੋੜਾ ਵੱਡਾ ਹੋਇਆ ਤਾਂ ਬਾਪ ਨਾਲ ਕੰਮ ਵਿਚ ਹੱਥ ਵਟਾਉਣ ਲੱਗਾ। ਇਕ ਦਿਨ ਦੋਵੇਂ ਪਿਉ ਪੁੱਤ ਗਰਮੀ ਦੀ ਰੁੱਤੇ ਜੰਗਲ ਵਿੱਚ ਲਕੜਾਂ ਵੱਡਣ ਲਈ ਗਏ। ਗਰਮੀ ਬਹੁਤ ਸੀ। ਭਾਈ ਰੂਪੇ ਨੂੰ ਪਿਆਸ ਲੱਗੀ ਜਦ ਪਾਣੀ ਵਾਲੀ ਮਸ਼ਕ ਨੂੰ ਹੱਥ ਪਾਇਆ ਤਾਂ ਕੀ ਦੇਖਦਾ ਹੈ ਕਿ ਮਸ਼ਕ ਵਾਲਾ ਪਾਣੀ ਬਹੁਤ ਠੰਡਾ ਹੈ। ਇਹ ਦੇਖ ਦੋਹਾਂ ਪਿਉ ਪੁੱਤਰਾਂ ਨੇ ਭਾਵਨਾ ਬਣਾ ਲਈ ਕਿ ਇਹ ਪਾਣੀ ਤਾਂ ਗੁਰੂ ਸਾਹਿਬ ਦੇ ਪੀਣ ਵਾਲਾ ਹੈ। ਅਸੀਂ ਉਦੋਂ ਹੀ ਪਾਣੀ ਪੀਵਾਂਗੇ ਜਦੋਂ ਗੁਰੂ ਸਾਹਿਬ ਪਹਿਲਾਂ ਆਪ ਛਕਣਗੇ। ਦੋਨੋਂ ਇਹ ਪ੍ਰਣ ਕਰਕੇ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਕੰਮ ਨੂੰ ਲੱਗ ਪਏ। ਗਰਮੀ ਜਿਆਦਾ ਹੋਣ ਕਰਕੇ ਤੇ ਪਿਆਸੇ ਹੋਣ ਕਰਕੇ ਦੋਨੋਂ ਹੀ ਵਿਆਕੁਲ ਹੋ ਗਏ ਅਤੇ ਸਰੀਰ ਦੀ ਸੁਧ ਬੁੱਧ ਭੁੱਲ ਗਈ। ਬੇਹੋਸ਼ੀ ਦੀ ਅਵਸਥਾ ਵਿਚ ਚਲੇ ਗਏ। ਓਧਰ ਗੁਰੂ ਸਾਹਿਬ ਨੂੰ ਵੀ ਇਨ੍ਹਾਂ ਦੇ ਪਰੇਮ ਦੀ ਖਿੱਚ ਪੈ ਗਈ। ਗੁਰੂ ਸਾਹਿਬ ਉਸ ਸਮੇਂ ਇਨ੍ਹਾਂ ਤੋਂ ਵੀਹ ਮੀਲ ਦੀ ਦੂਰੀ ਤੇ ਸਨ। ਗੁਰੂ ਸਾਹਿਬ ਨੇ ਤੁਰੰਤ ਘੋੜਾ ਮੰਗਵਾਇਆ ਅਤੇ ਭਾਈ ਕੀ ਡਰੋਲੀ ਵੱਲ ਨੂੰ ਚਾਲੇ ਪਾ ਦਿੱਤੇ। ਗੁਰੂ ਸਾਹਿਬ ਉਸ ਜਗ੍ਹਾ ਪੁੱਜ ਗਏ ਜਿਸ ਜਗ੍ਹਾ ਇਹ ਦੋਨੋਂ ਪਿਉ ਪੁੱਤਰ ਬੇਹੋਸ਼ ਪਏ ਸਨ। ਗੁਰੂ ਸਾਹਿਬ ਨੇ ਬਚਨ ਕੀਤਾ ਉਠੋ ਭਾਈ ਸਾਨੂੰ ਪਰੇਮ ਦੇ ਸਦੜੇ ਭੇਜ ਆਪ ਦੋਨੋਂ ਜਣੇ ਸੁਤੇ ਪਏ ਓ। ਗੁਰੂ ਸਾਹਿਬ ਨੇ ਜਲ ਦੇ ਛਿੱਟੇ ਦੋਨਾਂ ਦੇ ਮੂੰਹ ਤੇ ਮਾਰੇ ਹੋਸ਼ ਵਿਚ ਲਿਆਂਦਾ ਤੇ ਬੜੇ ਪਰੇਮ ਨਾਲ ਇਨ੍ਹਾਂ ਪਾਸੋਂ ਜਲ ਛਕਿਆ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਡਰੋਲੀ ਛੱਡਕੇ ਹੋਰ ਸਥਾਨ ਤੇ ਜਾਣ ਲਈ ਕਿਹਾ। ਇਨ੍ਹਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨਿਆ ਅਤੇ ਹੋਰ ਜਗ੍ਹਾ ਤੇ ਵਾਸ ਕਰ ਲਿਆ। ਜਿਸ ਦਾ ਨਾਮ ਅੱਜ ਕੱਲ੍ਹ ਭਾਈ ਰੂਪੇ ਦੇ ਨਾਮ ਨਾਲ ਮਸ਼ਹੂਰ ਹੈ। ਅੱਜ ਦੇ ਸਮੇਂ ਵਿਚ ਇਹ ਘੁੱਗ ਵੱਸਦਾ ਪਿੰਡ ਹੈ। ਦੇਖੋ ਕਿਵੇਂ ਇਕ ਆਸਥਾ ਅਤੇ ਸਿਦਕ ਦੀ ਪੱਕੀ ਬੀਬੀ ਨੇ ਆਪਣਾ ਧਰਮ ਨਹੀਂ ਛਡਿਆ ਬਲਕਿ ਸਾਰੇ ਪਰਿਵਾਰ ਨੂੰ ਹੀ ਸਿੱਖੀ ਨਾਲ ਜੋੜ ਲਿਆ। ਇਸ ਪਰਿਵਾਰ ਤੇ ਗੁਰੂ ਸਾਹਿਬ ਦੀਆਂ ਬੇਅੰਤ ਖੁਸ਼ੀਆਂ ਹੋਈਆਂ ਅਤੇ ਗੁਰੂ ਸਾਹਿਬ ਨੇ ਭਾਈ ਸਾਧੂ ਨੂੰ ਵਰ ਦਿੱਤਾ ਸੀ ਕਿ ਤੇਰੇ ਘਰ ਚ ਸਿੱਖੀ ਹਮੇਸ਼ਾ ਹੀ ਰਹੂ ਅੱਜ ਵੀ ਭਾ੍ਈ ਸਾਧੂ ਤੇ ਭਾਈ ਰੂਪੇ ਦੀ ਅੰਸ਼ ਵੰਸ਼ ਭਾਈ ਰੂਪੇ ਵਿਚ ਵੱਸਦੀ ਹੈ। ਦੂਸਰੇ ਪਾਸੇ ਭਾਈ ਸਾਧੂ ਤੇ ਰੂਪੇ ਦਾ ਸਿਦਕ ਹੈ ਜਿਸ ਸਦਕਾ ਗੁਰੂ ਸਾਹਿਬ ਦੀਵਾਨ ਲੱਗਾ ਛੱਡਕੇ ਇਨ੍ਹਾਂ ਦੋਹਾਂ ਦਾ ਪ੍ਰਣ ਪੂਰਾ ਕਰਨ ਕੀਤਾ ਇਸ ਤਰ੍ਹਾਂ ਗੁਰੂ ਸਾਹਿਬ ਆਪਣੇ ਸੇਵਕਾਂ ਦੀ ਲਾਜ ਰੱਖਦੇ ਹਨ। ਗੋਬਿੰਦ ਭਾਉ ਭਗਤ ਦਾ ਭੁਖਾ ਅੱਜ ਵੀ ਗੁਰੂ ਸਾਹਿਬ ਸਿਦਕੀ ਸਿੱਖਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਲੋੜ ਹੈ ਆਪਣੇ ਆਪ ਨੂੰ ਉਸ ਯੋਗ ਬਣਾਉਣ ਦੀ।

About admin

Leave a Reply

Your email address will not be published. Required fields are marked *