Breaking News
Home / ਸਿੱਖੀ ਖਬਰਾਂ / ਸਾਖੀ “ਬੇਬੇ ਨਾਨਕੀ ਅਤੇ ਗੁਰੂ ਨਾਨਕ ਸਾਹਿਬ ਜੀ” ਸ਼ੇਅਰ ਕਰੋ ਜੀ

ਸਾਖੀ “ਬੇਬੇ ਨਾਨਕੀ ਅਤੇ ਗੁਰੂ ਨਾਨਕ ਸਾਹਿਬ ਜੀ” ਸ਼ੇਅਰ ਕਰੋ ਜੀ

“ਨਾਨਕੀ ਅਤੇ ਗੁਰੂ ਨਾਨਕ ” ਇਸ ਦੌਰ ਵਿੱਚ ,ਇਸ ਯੁੱਗ ਵਿੱਚ ਜਿਸ ਮਹਾਨ ਅਵਤਾਰੀ ਪੁਰਸ਼ ਦਾ ਆਗਮਨ ਹੋਇਆ ,ਉਸਦਾ ਨਾਮ ਵੀ ਧੁਰ-ਦਰਗਾਹ ਤੋਂ ਆਇਆ ਹੈ ਉਹ ਨਾਮ ਹੈ ” ਨਾਨਕ ” ਪਿਤਾ ਕਾਲੂ ਦੀ ਪਹਿਲੀ ਔਲਾਦ ਦਾ ਜਨਮ ਨਾਨਕੇ ਘਰਾਨੇ ਵਿੱਚ ਜਨਮ ਹੋਇਆ ਨਾਨੀ ਦੇ ਮੂੰਹੋਂ ਸੁਤੇ-ਸਿਧ ਹੀ ਨਿਕਲ ਗਿਆ ,,ਇਹ ਨਾਨਕਿਆਂ ਦੀ ਨਾਨਕੀ ਹੈ ਨਾਨੀ ਦੀ ਮਮਤਾ , ਨਾਨੀ ਦੇ ਪਿਆਰ ਨਾਲ ਨਾਮ ਪੈ ਗਿਆ ਨਾਨਕੀ ਇਹ ਨਾਮ ਕਿਸੇ ਰਸਮ ਰਿਵਾਜ ਮੁਤਾਬਕ ਨਹੀਂ ਰੱਖਿਆ ਸੁਤੇ-ਸਿਧ ਪ੍ਰਭੂ ਤੋਂ ਆਇਆ ਹੈ ਕੁਛ ਮੁੱਦਤ ਬਾਅਦ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਰਾਇ ਭੋਇੰ ਦੀ ਤਲਵੰਡੀ ਵਿੱਚ ਇੱਕ ਹੋਰ ਮਹਾਨ ਚਾਨਣ ਦਾ ਜਨਮ ਹੋਇਆ ,ਮਾਂ ਦੇ ਮੂੰਹੋਂ ਬੋਲ ਨਿਕਲ ਗਏ ,ਇਹ ਨਾਨਕੀ ਦਾ ਵੀਰ ਨਾਨਕ ,,ਇਕ ਨਾਮ ਨਾਨੀ ਨੇ ਰੱਖਿਆ ,ਨਾਨਕੀ ,,ਇੱਕ ਨਾਮ ਮਾਂ ਨੇ ਰੱਖਿਆ ਨਾਨਕ ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ। ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰਿ ਇਕ ਦਿਖਾਇਆ। ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ। ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ। ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ। ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥ ਦਾਤਾਰ ਈਸ਼ੁਰ ਨੇ ( ਧਰਮ ਦੀ ) ਪੁਕਾਰ ਸੁਣੀ , ਗੁਰੂ ਨਾਨਕ ਨੂੰ ਜਗਤ ਵਿਖੇ ਭੇਜਿਆ । ( ਗੁਰੂ ਜੀ ਨੇ ) ਚਰਨ ਧੋਣ ਦੀ ਰਹੁਰੀਤ ਕਰ ਕੇ ਚਰਣੋਦਕ ( ਚਰਣਾਂਮ੍ਰਿਤ ) ਸਿੱਖਾਂ ਨੂੰ ਪਿਲਾਯਾ ( ਭਾਵ ਨਿੰਮ੍ਰਤਾ ਤੇ ਭਗਤੀ ਸਿਖਲਾਈ ) । ਪਾਰਬ੍ਰਹਮ ਪੂਰਣ ਪਰਮਾਤਮਾ ਕਲਯੁਗ ਵਿਖੇ ‘ਇਕ’ ਦਿਖਲਾਯਾ ( ਭਾਵ ਅਨੇਕ ਪੂਜਾ ਤੋਂ ਕੱਢਕੇ ਏਕਤਾ ਪਰ ਸੰਸਾਰ ਨੂੰ ਦ੍ਰਿੜ ਕੀਤਾ ) । ਧਰਮ ਦੇ ਚਾਰੇ ਪੈਰ ( ਕਾਇਮ ਕਿਤੇ ) ਤੇ ਚਾਰ ਵਰਨਾ ਨੂੰ ਇੱਕ ਕੀਤਾ ( ਭਾਵ ਧਰਮ ਦੇ ਸਾਰੇ ਅੰਗ ਸਿਖਾਏ ਤੇ ਨਾਲ ਹੀ ਸਹੋਦਰਤਾ ਸਿਖਾਈ ) । ਰਾਣਾ ਤੇ ਕੰਗਾਲ ਨੂੰ ਸਮਾਨ ਜਾਣਨਾ ਤੇ ਪੈਰੀਂ ਪੈਣਾ ( ਨਿੰਮ੍ਰਤਾ ਦਾ ਗੁਣ ) ਜੱਗ ਵਿਖੇ ਚਲਾਇਆ ( ਭਾਵ ਧਰਮ-ਭਾਵ ਵਿਚ ਗਰੀਬੀ ਦੀ ਵਿਥ ਮੇਟਕੇ ਸਹੋਦਰਤਾ ਭਾਵ ਸਿਖਾਯਾ ਤੇ ਨਿੰਮ੍ਰਤਾ ਸਿਖਾਈ ) । ਪਰਮੇਸ਼ਰ ਦਾ ਉਲਟਾ ਕੌਤਕ ਦੇਖੋ : ਪੈਰਾਂ ਉਤੇ ਸਿਰ ਨੂੰ ਝੁਕਾ ਦਿੱਤਾ ( ਭਾਵ ਲੋਕਾਂ ਨੂੰ ਨੀਉਂਣ ਦੀ ਮੱਤ ਸਿਖਾਈ , ਜਿਕਰੁ ਉੱਚਾ ਸਿਰ ਹੈ ਪਰ ਉਸ ਨੂੰ ਪੈਰਾਂ ਤੇ ਨਿਵਾ ਦਿੱਤਾ ।ਕਲਯੁਗ ਬਾਬੇ ਨੇ ਤਾਰ ਦਿੱਤਾ , ਸਤਿਨਾਮ ਦਾ ਮੰਤ੍ਰ ( ਪੜ੍ਹਕੇ ) ਸੁਣਾ ਦਿੱਤਾ ,ਸੋ ਕਲਯੁਗ ਦਾ ਉਧਾਰ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਜੀ ਆਏ । ਭਾਵ — ਗਿਲਾਨੀ ਦੇ ਸਭ ਸਮਾਨ ਉਡਾਕੇ ਪ੍ਰੇਮਾਂ ਭਗਤੀ, ਵਾਹਿਗੁਰੂ ਦੀ ਏਕਤਾ , ਮਾਨੁੱਖਾਂ ਦੀ ਸਹੋਦਰਤਾ , ਪਰਸਪਰ , ਪਰਸਪਰ ਪਯਾਰ ਤੇ ਨਿੰਮ੍ਰਤਾ ਤੇ ਧਰਮ ਨੂੰ ਧਾਰਨਾ ਸਿਖਾ ਦਿੱਤਾ , ਇਉਂ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੁਖੀ ਦਾ ਦਾਰੂ ਕੀਤਾ ।ਭਾਈ ਗੁਰਦਾਸ ਜੀ (ਵਾਰ ੧ ਪਉੜੀ ੨੩)

About admin

Leave a Reply

Your email address will not be published. Required fields are marked *