Breaking News
Home / ਨਵੀਆਂ ਖੋਜਾਂ / ਇਸ ਵਿਆਹ ਦੀ ਪੂਰੇ ਪੰਜਾਬ ਚ ਹੋ ਰਹੀ ਹੈ ਚਰਚਾਂ ਜਾਣੋ ਕਿਉ

ਇਸ ਵਿਆਹ ਦੀ ਪੂਰੇ ਪੰਜਾਬ ਚ ਹੋ ਰਹੀ ਹੈ ਚਰਚਾਂ ਜਾਣੋ ਕਿਉ

ਨਿਵੇਕਲੀ ਕਿਸਮ ਦਾ ਵਿਆਹ ਕਰਵਾਉਣ ਵਾਲੇ ਪਿੰਡ ਪੰਜੋਲੀ ਦੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਨੰਦ ਕਾਰਜ ਮੌਕੇ ਪਿੰਡ ਪੰਜੋਲੀ ਦੇ ਨੋਜ਼ਵਾਨਾਂ ਨੇ ਨੇਤਰਦਾਨ ਕਰਕੇ ਕੀਤੀ ਨਵੀ ਮਿਸਾਲ ਕਾਇਮ: ਗਿਆਨੀ ਹਰਪ੍ਰੀਤ ਸਿੰਘ ਜੀ ਕਿਹਾ ਖੁਸ਼ੀ ਦੇ ਕਾਰਜਾਂ ਮੌਕੇ ਸਮਾਜ ਨੂੰ ਸੇਧ ਦੇਣ ਵਾਲੇ ਉਪਰਾਲੇ ਕਰਨਾ ਹੈ ਦੂਰ ਅੰਦੇਸ਼ਤਾ ਦਾ ਪ੍ਰਤੀਕ ਪਿਛਲੇ ਦਿਨੀਂ ਪੰਜੋਲੀ ਕਲਾਂ ਦੇ ਦੋ ਨੋਜ਼ਵਾਨ ਜਗਜੀਤ ਸਿੰਘ ਪੰਜੋਲੀ ਤੇ ਪਰਵਿੰਦਰ ਸਿੰਘ ਬਾਠ ਚਚੇਰੇ ਭਰਾਵਾਂ ਵੱਲੋਂ ਸਾਦੇ ਵਿਆਹ ਸਾਦੇ ਭੋਗ ਨਾ ਚਿੰਤਾ ਨਾ ਕਰਜ਼ੇ ਦਾ ਬੋਝ ਵਾਲੀਆਂ ਸਤਰਾਂ ਤੇ ਪਹਿਰਾ ਦਿੰਦੇ ਹੋਏ ਆਨੰਦ ਕਾਰਜ ਕਰਵਾਏ ਅਤੇ ਅਨੰਦ ਕਾਰਜ ਉਪਰੰਤ ਉਨ੍ਹਾਂ ਦੋਵੇਂ ਜੋੜਿਆਂ ਨੇ ਪੁਨਰਜੋਤ ਆਈ ਬੈਂਕ ਪਾਸ ਨੇਤਰ ਦਾਨ ਦੇ ਫਾਰਮ ਭਰਕੇ ਸਮਾਜ ਨੂੰ ਇੱਕ ਵਿਲੱਖਣ ਕਿਸਮ ਦੀ ਸੇਧ ਦੇਣ ਦਾ ਯਤਨ ਕੀਤਾ ਗਿਆ ਜੋ ਮੀਡੀਆ ਵਿਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੱਜ ਪਿੰਡ ਪੰਜੋਲੀ ਕਲਾਂ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਚੇਚੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਸਮਾਜ ਚ ਨਿਵੇਕਲੀ ਕਿਸਮ ਦਾ ਵਿਆਹ ਰਚਾਉਣ ਵਾਲੇ ਇਨ੍ਹਾਂ ਜੋੜਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਰਿਵਾਰ ਨਾਲ ਸਾਦੇ ਵਿਆਹ ਬਾਰੇ ਗੱਲਾਂ-ਬਾਤਾਂ ਕੀਤੀਆਂ ਅਤੇ ਸਮੁੱਚੇ ਪਰਿਵਾਰ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ।ਉਨ੍ਹਾਂ ਕਿਹਾ ਕਿ ਅੱਜ ਸਮਾਜ ਨੂੰ ਇਸ ਕਿਸਮ ਦੇ ਸਮਾਗਮ ਰਚਾਉਣ ਦੀ ਸਖ਼ਤ ਲੋੜ ਹੈ ਜਿਸ ਨਾਲ ਸਮਾਜ ਆਰਥਿਕ ਪੱਖੋਂ ਮਜ਼ਬੂਤ ਹੋਵੇਗਾ। ਦੱਸਣਯੋਗ ਹੈ ਕਿ ਜਗਜੀਤ ਸਿੰਘ ਪੰਜੋਲੀ ਦੇ ਅਨੰਦ ਕਾਰਜ ਬੀਬੀ ਦਵਿੰਦਰ ਕੌਰ ਵਾਸੀ ਪਿੰਡ ਝਾਮਪੁਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨਾਲ ਤੇ ਪਰਵਿੰਦਰ ਸਿੰਘ ਬਾਠ (ਫੌਜੀ) ਦੇ ਅਨੰਦ ਕਾਰਜ ਬੀਬੀ ਪਰਵਿੰਦਰ ਕੌਰ ਵਾਸੀ ਭਗਤਪੁਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਹੋਏ ਹਨ।ਇਹ ਵਿਆਹ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਮੈਰਿਜ ਪੈਲੇਸਾਂ ਦੇ ਵੱਡੇ ਖਰਚਿਆਂ ਦਾ ਸੰਕੋਚ ਕਰਕੇ ਸਮਾਜ ਨੂੰ ਇੱਕ ਵਿਲੱਖਣ ਸੇਧ ਦਾ ਨਮੂਨਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਇਸ ਵਿਆਹ ਨੂੰ ਸਮਾਜਿਕ ਸੇਧ ਦੇਣ ਦਾ ਨਮੂਨਾ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਅਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਕਾਰਜ ਮੌਕੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦੇਣ ਲਈ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ ਜਿਨ੍ਹਾਂ ਚ ਡਾਕਟਰ ਗੁਰਨਾਮ ਸਿੰਘ,ਡਾ ਹਰਪਾਲ ਸਿੰਘ ਪੰਨੂ, ਡਾ ਨਰਿੰਦਰ ਸਿੰਘ ਕਪੂਰ, ਡਾ ਪਰਮਵੀਰ ਸਿੰਘ,ਸ. ਅਮਰਜੀਤ ਸਿੰਘ ਸਿੱਧੂ (ਸਾਬਕਾ ਡੀ.ਸੀ. ਪਟਿਆਲਾ। ਡਾਕਟਰ ਬਰਿੰਦਰ ਕੌਰ, ਤੇਜਿੰਦਰ ਸਿੰਘ ਸੰਧੂ, ਦੀਦਾਰ ਸਿੰਘ ਭੱਟੀ, ਲਖਵੀਰ ਸਿੰਘ ਰਾਏ, ਅਮਰਿੰਦਰ ਸਿੰਘ ਸੋਨੂ ਲਿਬੜਾ,ਪੁਨਰਜੋਤ ਆਈ ਬੈਂਕ ਤੋਂ ਅਸ਼ੋਕ ਮਹਿਰਾ ਜੀ, ਮੈਡਮ ਕਰਮਜੀਤ ਕੌਰ ਯੂ ਐੱਸ ਏ, ਕੇਸਰ ਸਿੰਘ ਕੈਨੇਡਾ, ਜੀਤੀ ਢੀਂਡਸਾ ਆਸਟਰੇਲੀਆ, ਪ੍ਰਸਿੱਧ ਲੋਕ ਗਾਇਕ ਪੰਮਾ ਡੂੰਮੇਵਾਲ, ਬਾਬਾ ਬੇਲੀ ਜੀ, ਗਿੰਨੀ ਗੁਰਸ਼ਾਜ,ਸਰਵਣ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਹੈਰੀ ਸਿੰਘ ਬਰਾੜ ਆਦਿ ਨੇ ਹਾਜ਼ਰ ਹੋਏ।

About admin

Leave a Reply

Your email address will not be published. Required fields are marked *